ਸ਼ਾਨਦਾਰ ਸ਼ਨਿਵਰ !! "ਰੰਗ ਪੰਜਾਬ ਦੇ" ਸਟੇਜ ਉੱਤੇ ਮਿੱਕਾ ਸਿੰਘ ਦੇ ਸੰਗੀਤ ਦੇ ਜਾਦੂ ਨੂੰ ਅਨੁਭਵ ਕਰਨ ਲਈ ਤਿਆਰ ਹੋ ਜਾਓ ਸਿਰਫ ਜ਼ੀ ਪੰਜਾਬੀ 'ਤੇ
"ਰੰਗ ਪੰਜਾਬ ਦੇ" ਸੰਗੀਤ ਅਤੇ ਬੇਮਿਸਾਲ ਮਨੋਰੰਜਨ ਨਾਲ ਭਰੀ ਸ਼ਾਮ ਦਾ ਵਾਅਦਾ ਕਰਦਾ ਹੈ। ਮਿੱਕਾ ਸਿੰਘ ਦੀ ਲਾਈਵ ਪਰਫਾਰਮੈਂਸ ਦੇ ਜਾਦੂ ਨੂੰ ਦੇਖਣ ਦਾ ਮੌਕਾ ਨਾ ਗੁਆਓ। ਜ਼ੀ ਪੰਜਾਬੀ 'ਤੇ ਇਸ ਸ਼ਨੀਵਾਰ ਸ਼ਾਮ 7 ਵਜੇ ਟਿਊਨ ਇਨ ਕਰੋ।
ਸ਼ਾਨਦਾਰ ਸ਼ਨਿਵਰ !! "ਰੰਗ ਪੰਜਾਬ ਦੇ" ਸਟੇਜ ਉੱਤੇ ਮਿੱਕਾ ਸਿੰਘ ਦੇ ਸੰਗੀਤ ਦੇ ਜਾਦੂ ਨੂੰ ਅਨੁਭਵ ਕਰਨ ਲਈ ਤਿਆਰ ਹੋ ਜਾਓ ਸਿਰਫ ਜ਼ੀ ਪੰਜਾਬੀ 'ਤੇ
81
views

ਚੰਡੀਗੜ੍ਹ: ਸੰਗੀਤ ਦੇ ਜਾਦੂ ਨੂੰ ਦੇਖਣ ਅਤੇ ਅਨੁਭਵ ਕਰਨ ਲਈ ਤਿਆਰ ਹੋ ਜਾਓ, ਕਿਉਂਕਿ ਜ਼ੀ ਪੰਜਾਬੀ ਮਾਣ ਨਾਲ ਪੇਸ਼ ਕਰਦਾ ਹੈ "ਰੰਗ ਪੰਜਾਬ ਦੇ" ਇਸ ਐਪੀਸੋਡ ਵਿੱਚ ਆਈਕੋਨਿਕ ਕਲਾਕਾਰ, ਮਿੱਕਾ ਸਿੰਘ ਨੂ, ਜੋ ਯਕੀਨਨ ਨਾ ਭੁੱਲਣਯੋਗ ਹੋਣ ਵਾਲਾ ਹੈ। 

ਆਪਣੇ ਸ਼ਾਨਦਾਰ ਪ੍ਰਦਰਸ਼ਨਾਂ ਅਤੇ ਚਾਰਟ-ਟੌਪਿੰਗ ਹਿੱਟਾਂ ਲਈ ਜਾਣੇ ਜਾਂਦੇ ਮਿੱਕਾ ਸਿੰਘ ਆਪਣੀ ਬੀਟਾਂ ਅਤੇ ਰੂਹਾਨੀ ਧੁਨਾਂ ਨਾਲ ਦਰਸ਼ਕਾਂ ਨੂੰ ਮੋਹਿਤ ਕਰਨ ਲਈ ਤਿਆਰ ਹੈ। ਦਰਸ਼ਕਾਂ ਦਾ ਉਤਸ਼ਾਹ ਦੇਖਣ ਵਾਲਾ ਹੋਵੇਗਾ ਜਦੋ ਮਿੱਕਾ ਸਿੰਘ  "ਸੁਬਹ ਹੋਨੇ ਨਾ ਦੇ", "ਸਾਵਨ ਮੇ ਲਗ ਗਈ ਆਗ," ਅਤੇ ਰੋਮਾਂਟਿਕ ਗੀਤ "ਦੁਪੱਟਾ ਤੇਰਾ ਸਤ ਰੰਗ ਦਾ" ਸਮੇਤ ਆਪਣੇ ਪ੍ਰਸਿੱਧ ਗੀਤ ਪੇਸ਼ ਕਰਨਗੇ। ਇਸ ਦੌਰਾਨ ਮਿੱਕਾ ਸਿੰਘ ਨੇ ਆਪਣੇ ਜੀਵਨ ਵਿੱਚ ਏਕਤਾ ਅਤੇ ਦਇਆ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਸਾਰਿਆਂ ਨੂੰ ਸੰਦੇਸ਼ ਦਿੱਤਾ ਕਿ ਅੱਜ ਦੀ ਜ਼ਿੰਦਗੀ ਵਿੱਚ ਸਾਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਪਿਆਰ ਨਾਲ ਰਹਿਣਾ ਚਾਹੀਦਾ ਹੈ।

"ਰੰਗ ਪੰਜਾਬ ਦੇ" ਸੰਗੀਤ ਅਤੇ ਬੇਮਿਸਾਲ ਮਨੋਰੰਜਨ ਨਾਲ ਭਰੀ ਸ਼ਾਮ ਦਾ ਵਾਅਦਾ ਕਰਦਾ ਹੈ। ਮਿੱਕਾ ਸਿੰਘ ਦੀ ਲਾਈਵ ਪਰਫਾਰਮੈਂਸ ਦੇ ਜਾਦੂ ਨੂੰ ਦੇਖਣ ਦਾ ਮੌਕਾ ਨਾ ਗੁਆਓ। ਜ਼ੀ ਪੰਜਾਬੀ 'ਤੇ ਇਸ ਸ਼ਨੀਵਾਰ ਸ਼ਾਮ 7 ਵਜੇ ਟਿਊਨ ਇਨ ਕਰੋ।

Comments

https://punjabi.sangritoday.com/assets/images/user-avatar-s.jpg

0 comment

Write the first comment for this!