ਪਿਤਾ ਦਿਵਸ ਵਿਸ਼ੇਸ਼ !! ਅੰਤਾਕਸ਼ਰੀ ਸੀਜ਼ਨ 3 'ਤੇ ਆਪਣੀ ਜ਼ਿੰਦਗੀ ਦੇ ਪਹਿਲੇ ਹੀਰੋ ਦਾ ਜਸ਼ਨ ਮਨਾਓ
ਅੰਤਾਕਸ਼ਰੀ 3 ਦਾ ਦੂਜਾ ਕੁਆਰਟਰ ਫਾਈਨਲ ਗੇੜ ਨੇੜੇ ਹੈ, ਜੋ ਪ੍ਰਸ਼ੰਸਕਾਂ ਦੀ ਦਿਲਚਸਪੀ ਨੂੰ ਹੋਰ ਵਧਾਏਗਾ। ਇਸ ਸ਼ਨੀਵਾਰ, ਪ੍ਰਤੀਯੋਗੀ ਆਪਣੇ ਅਸਲ ਹੁਨਰ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਟੀਚੇ ਨਾਲ ਮੰਚ 'ਤੇ ਉਤਰਨਗੇ।
ਚੰਡੀਗੜ੍ਹ: ਜ਼ੀ ਪੰਜਾਬੀ ਇਹ ਵੀਕਐਂਡ ਖੁਸ਼ੀਆਂ ਨਾਲ ਭਰ ਦੇਵੇਗਾ, ਕਿਉਂਕਿ ਇਸ ਵੀਕਐਂਡ ਰਿਐਲਟੀ ਸ਼ੋਅ ਅੰਤਾਕਸ਼ਰੀ ਦੇ ਮੰਚ ਉੱਤੇ ਹੋਣ ਜਾ ਰਿਹਾ ਧਮਾਲ ਜੋ ਬੇਸ਼ੱਕ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗਾ। ਇਹ ਮੰਚ ਦਰਸ਼ਕਾਂ ਨੂੰ ਪਰਿਵਾਰ ਦੀ ਨਵੀਂ ਪਰਿਭਾਸ਼ਾ ਦੇ ਨਾਲ ਜਾਣੂ ਕਰਵਾਏਗਾ ਜਿੱਥੇ ਪਰਿਵਾਰ ਇੱਕ-ਜੁੱਟ ਹੋ ਕੇ ਆਪਣੇ ਸੰਗੀਤ ਦੇ ਹੁਨਰ ਪੇਸ਼ ਕਰਨਗੇ।
ਅੰਤਾਕਸ਼ਰੀ 3 ਦਾ ਦੂਜਾ ਕੁਆਰਟਰ ਫਾਈਨਲ ਗੇੜ ਨੇੜੇ ਹੈ, ਜੋ ਪ੍ਰਸ਼ੰਸਕਾਂ ਦੀ ਦਿਲਚਸਪੀ ਨੂੰ ਹੋਰ ਵਧਾਏਗਾ। ਇਸ ਸ਼ਨੀਵਾਰ, ਪ੍ਰਤੀਯੋਗੀ ਆਪਣੇ ਅਸਲ ਹੁਨਰ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਟੀਚੇ ਨਾਲ ਮੰਚ 'ਤੇ ਉਤਰਨਗੇ। ਅੰਤਾਕਸ਼ਰੀ 3 ਦਾ ਖਿਤਾਬ ਜਿੱਤਣ ਦੇ ਉਦੇਸ਼ ਨਾਲ ਪ੍ਰਤੀਯੋਗੀ ਆਪਣੇ ਸੰਗੀਤਕ ਹੁਨਰ ਦਾ ਪ੍ਰਦਰਸ਼ਨ ਕਰਨਗੇ। ਸ਼ੋਅ ਦਾ ਮਾਹੌਲ ਉਦੋਂ ਖੁਸ਼ਗਵਾਰ ਹੋ ਜਾਵੇਗਾ ਜਦੋਂ ਪ੍ਰਤੀਯੋਗੀ ਦੁਆਰਾ ਇੱਕ ਵਿਸ਼ੇਸ਼ ਪ੍ਰਦਰਸ਼ਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਮਸਤੀ ਇੱਥੇ ਹੀ ਖਤਮ ਨਹੀਂ ਹੁੰਦੀ; ਇਸ ਐਤਵਾਰ ਇੱਕ ਰੱਖਿਅਕ, ਇੱਕ ਦੋਸਤ, ਅਤੇ ਹਰ ਬੱਚੇ ਦਾ ਪਹਿਲਾ ਸੁਪਰਹੀਰੋ ਮਤਲਬ ਪਿਤਾ ਦਿਵਸ ਨੂੰ ਅੰਤਾਕਸ਼ਰੀ 3 ਦੇ ਸੈੱਟਾਂ 'ਤੇ ਇੱਕ ਸ਼ਾਮ ਦੇ ਨਾਲ ਮਨਾਈਏ ਜੋ ਸਾਡੀ ਜ਼ਿੰਦਗੀ ਵਿੱਚ ਇੱਕ ਖਾਸ ਵਿਅਕਤੀ ਨੂੰ ਸਮਰਪਿਤ ਹੈ। ਅੰਤਾਕਸ਼ਰੀ 3 ਦਾ ਇਹ ਐਪੀਸੋਡ ਬੇਹੱਦ ਹੀ ਖਾਸ ਹੋਵੇਗਾ ਜਿੱਥੇ ਪਿਆਰ ਦੀ ਅਸਲੀ ਅਹਿਮੀਅਤ ਦਾ ਪਤਾ ਲੱਗੇਗਾ। ਇਸ ਵਿਚਕਾਰ ਅੰਤਾਕਸ਼ਰੀ 3 ਦੇ ਪਲ ਪ੍ਰਤੀਯੋਗੀਆਂ ਤੇ ਦਰਸ਼ਕਾਂ ਲਈ ਬੇਹੱਦ ਭਾਵੁਕ ਹੋਣਗੇ ਤੇ ਇੱਕ ਖਾਸ ਸਰਪ੍ਰਾਈਜ਼ ਦਰਸ਼ਕਾਂ ਦੀ ਉਡੀਕ ਕਰ ਰਿਹਾ ਹੈ।
ਆਪਣੀ ਸ਼ਾਮ ਹੋਰ ਵੀ ਬੇਹਤਰੀਨ ਬਣਾਉਣ ਲਈ ਦੇਖਣਾ ਨਾ ਭੁੱਲਿਓ! ਕੁਆਰਟਰ ਫਾਈਨਲ ਰਾਊਂਡ ਅੰਤਾਕਸ਼ਰੀ 3 ਦੇ ਮੰਚ ਉੱਤੇ ਇਸ ਵੀਕਐਂਡ ਸ਼ਾਮ 7 ਵਜੇ ਸਿਰਫ ਜ਼ੀ ਪੰਜਾਬੀ ਤੇ।